ਜਦੋ ਤੇਰੇ ਪੱਲੂਆਂ ਨੂੰ ਕਾਹੀ ਦਿਆਂ ਖੇਤਾਂ ਵਿਚੋਂ
ਲਹਿਰਾਂਦੇ ਮੈਂ ਤੱਕਿਆ
ਮਨ ਵਿਚੋਂ ਮੋਹ ਜਿਹਾ ਉੁੱਠਿਆ
ਮੈਂ ਤੈਨੂੰ ਸਾਹਾਂ ਵਿਚ ਬਾਹਾਂ ਵਿਚ ਤੱਕਿਆ
ਕਿਓੁਂ ਜੋ ਰਾਜ-ਭਵਨਾਂ ਦੇ ਗੰਦੇ ਸਾਹ
ਛੂਹ ਨਾ ਸਕੇ ਤੇਰੀ ਪਾਕ ਆਤਮਾ
ਤੂੰ ਇਹਨਾਂ ਵਹਿਣਾਂ ਵਿਚੋਂ ਉੱਠਦੀ
ਜਿਹਨਾਂ ਦਿਆਂ ਦੁਖੀ ਦਿਲਾਂ
ਕਦੇ ਬੁੱਕਲਾਂ 'ਚ ਸਾਂਭੇ-
ਲਹੌਰ ਦੀਆਂ ਫਾਹੀਆਂ 'ਤੋਂ ਲਾਹੇ ਹੋਏ ਸ਼ਹੀਦ ।
ਏਥੇ ਹਰ ਸਵੇਰ
ਰਾਤ ਦੇ ਦੁਪਿਹਰ, ਸ਼ਾਮ ਸੋਗੀ ਹੁੰਦੀ
ਗੀਤ ਇਥੇ ਉੱਠਦੇ
ਦੂਰ ਝੋਟਿਆਂ ਦੇ ਚਲਦੇ
ਵੱਗ ਚਾਰਦੇ ਜੁਆਕ ਪਾਣੀ ਲੰਘਦੇ
ਮੈਂ ਤੈਨੂੰ ਉੁਦਾਸ ਤੱਕਦਾ
ਤੇਰੇ ਉੱਡਦੇ ਪੱਲੂ
ਜਜ਼ਬਿਆਂ ਦੇ ਜਜ਼ੀਰਿਆਂ ਵੱਲ
ਮੇਰੇ ਬਾਦਬਾਨ ਬਣਦੇ
ਮੈਂ ਤੈਨੂੰ ਰੁੱਖਾਂ ਵਿਚ ਤੱਕਿਆ
ਕਣਕਾਂ ਦੀ ਉੁਦਾਸੀ ਵਿਚ
ਕਿੱਕਰਾਂ ਦੀ ਮਹਿਕ ਵਿਚ
ਤੂੰ ਦੂਰ ਦੂਰ ਤੱਕਦੀ
ਕਾਵੇਰੀ ਤਕ
ਖੋਹੀ ਜਾਂਦੀ ਥਾਂ
ਕਣਕਾਂ ਦੀ ਪੱਤ
ਧਾਨਾਂ ਦੇ ਜਲਾਏ ਜਾਂਦੇ ਏ ਹਾਸੇ
ਤੂੰ ਦੂਰ ਦੂਰ ਤੱਕਦੀ ਏ ਰਾਜ-ਭਵਨ
ਜੋ ਸਾਂਭੀ ਬੈਠੇ ਅੱਜ ਤੀਕ
ਗੋਰੇ ਦੀਆਂ ਫਾਂਸੀਆਂ
ਲਹਿਰਾਂਦੇ ਮੈਂ ਤੱਕਿਆ
ਮਨ ਵਿਚੋਂ ਮੋਹ ਜਿਹਾ ਉੁੱਠਿਆ
ਮੈਂ ਤੈਨੂੰ ਸਾਹਾਂ ਵਿਚ ਬਾਹਾਂ ਵਿਚ ਤੱਕਿਆ
ਕਿਓੁਂ ਜੋ ਰਾਜ-ਭਵਨਾਂ ਦੇ ਗੰਦੇ ਸਾਹ
ਛੂਹ ਨਾ ਸਕੇ ਤੇਰੀ ਪਾਕ ਆਤਮਾ
ਤੂੰ ਇਹਨਾਂ ਵਹਿਣਾਂ ਵਿਚੋਂ ਉੱਠਦੀ
ਜਿਹਨਾਂ ਦਿਆਂ ਦੁਖੀ ਦਿਲਾਂ
ਕਦੇ ਬੁੱਕਲਾਂ 'ਚ ਸਾਂਭੇ-
ਲਹੌਰ ਦੀਆਂ ਫਾਹੀਆਂ 'ਤੋਂ ਲਾਹੇ ਹੋਏ ਸ਼ਹੀਦ ।
ਏਥੇ ਹਰ ਸਵੇਰ
ਰਾਤ ਦੇ ਦੁਪਿਹਰ, ਸ਼ਾਮ ਸੋਗੀ ਹੁੰਦੀ
ਗੀਤ ਇਥੇ ਉੱਠਦੇ
ਦੂਰ ਝੋਟਿਆਂ ਦੇ ਚਲਦੇ
ਵੱਗ ਚਾਰਦੇ ਜੁਆਕ ਪਾਣੀ ਲੰਘਦੇ
ਮੈਂ ਤੈਨੂੰ ਉੁਦਾਸ ਤੱਕਦਾ
ਤੇਰੇ ਉੱਡਦੇ ਪੱਲੂ
ਜਜ਼ਬਿਆਂ ਦੇ ਜਜ਼ੀਰਿਆਂ ਵੱਲ
ਮੇਰੇ ਬਾਦਬਾਨ ਬਣਦੇ
ਮੈਂ ਤੈਨੂੰ ਰੁੱਖਾਂ ਵਿਚ ਤੱਕਿਆ
ਕਣਕਾਂ ਦੀ ਉੁਦਾਸੀ ਵਿਚ
ਕਿੱਕਰਾਂ ਦੀ ਮਹਿਕ ਵਿਚ
ਤੂੰ ਦੂਰ ਦੂਰ ਤੱਕਦੀ
ਕਾਵੇਰੀ ਤਕ
ਖੋਹੀ ਜਾਂਦੀ ਥਾਂ
ਕਣਕਾਂ ਦੀ ਪੱਤ
ਧਾਨਾਂ ਦੇ ਜਲਾਏ ਜਾਂਦੇ ਏ ਹਾਸੇ
ਤੂੰ ਦੂਰ ਦੂਰ ਤੱਕਦੀ ਏ ਰਾਜ-ਭਵਨ
ਜੋ ਸਾਂਭੀ ਬੈਠੇ ਅੱਜ ਤੀਕ
ਗੋਰੇ ਦੀਆਂ ਫਾਂਸੀਆਂ
No comments:
Post a Comment